ਗੁਰਬਾਣੀ ਰਾਹੀਂ ‘ਤਨ ਮਨ ਥੀਵੈ ਹਰਿਆ’ ਹੋ ਜਾਵੇ, ਇਹੀ ਅਰਦਾਸ ਤੇ ਉੱਦਮ ਕਰਨਾ ਹੈ। ਮਨ ਵਿੱਚ ਖੁਸ਼ਹਾਲ ਹੋਣ ਦਾ ਚਾਉ ਪੈਦਾ ਹੋਵੇ, ਮਨ ਦਾ ਆਤਮਾ ਨਾਲ ਸੁਮੇਲ ਹੋਵੇ, ਮਨ ਨਿੱਜ ਘਰ ਵਿੱਚ ਆਵੇ ਤੇ ਸੁੱਖ ਪ੍ਰਾਪਤ ਕਰੇ, ਇਹ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਦ੍ਰਿੜ੍ਹ ਕਰਵਾਇਆ ਹੈ।